Sri Guru Granth Sahib › Raag Maru

Ang 1064

Ang 1063–1064Raag Maru · ਮਾਰੂ › MARU, SOLHAY, THIRD MEHL

MARU, THIRD MEHL

Guru Amar Das · solha · part 1 of 2

ਮਾਰੂ ਮਹਲਾ ੩ ॥ ਜੋ ਤੁਧੁ ਕਰਣਾ ਸੋ ਕਰਿ ਪਾਇਆ ॥ ਭਾਣੇ ਵਿਚਿ ਕੋ ਵਿਰਲਾ ਆਇਆ ॥ ਭਾਣਾ ਮੰਨੇ ਸੋ ਸੁਖੁ ਪਾਏ ਭਾਣੇ ਵਿਚਿ ਸੁਖੁ ਪਾਇਦਾ ॥੧॥ ਗੁਰਮੁਖਿ ਤੇਰਾ ਭਾਣਾ ਭਾਵੈ ॥ ਸਹਜੇ ਹੀ ਸੁਖੁ ਸਚੁ ਕਮਾਵੈ ॥ ਭਾਣੇ ਨੋ ਲੋਚੈ ਬਹੁਤੇਰੀ ਆਪਣਾ ਭਾਣਾ ਆਪਿ ਮਨਾਇਦਾ ॥੨॥ ਤੇਰਾ ਭਾਣਾ ਮੰਨੇ ਸੁ ਮਿਲੈ ਤੁਧੁ ਆਏ ॥ ਜਿਸੁ ਭਾਣਾ ਭਾਵੈ ਸੋ ਤੁਝਹਿ ਸਮਾਏ ॥ ਭਾਣੇ ਵਿਚਿ ਵਡੀ ਵਡਿਆਈ ਭਾਣਾ ਕਿਸਹਿ ਕਰਾਇਦਾ ॥੩॥ ਜਾ ਤਿਸੁ ਭਾਵੈ ਤਾ ਗੁਰੂ ਮਿਲਾਏ ॥ ਗੁਰਮੁਖਿ ਨਾਮੁ ਪਦਾਰਥੁ ਪਾਏ ॥ ਤੁਧੁ ਆਪਣੈ ਭਾਣੈ ਸਭ ਸ੍ਰਿਸਟਿ ਉਪਾਈ ਜਿਸ ਨੋ ਭਾਣਾ ਦੇਹਿ ਤਿਸੁ ਭਾਇਦਾ ॥੪॥ ਮਨਮੁਖੁ ਅੰਧੁ ਕਰੇ ਚਤੁਰਾਈ ॥ ਭਾਣਾ ਨ ਮੰਨੇ ਬਹੁਤੁ ਦੁਖੁ ਪਾਈ ॥ ਭਰਮੇ ਭੂਲਾ ਆਵੈ ਜਾਏ ਘਰੁ ਮਹਲੁ ਨ ਕਬਹੂ ਪਾਇਦਾ ॥੫॥ ਸਤਿਗੁਰੁ ਮੇਲੇ ਦੇ ਵਡਿਆਈ ॥ ਸਤਿਗੁਰ ਕੀ ਸੇਵਾ ਧੁਰਿ ਫੁਰਮਾਈ ॥ ਸਤਿਗੁਰ ਸੇਵੇ ਤਾ ਨਾਮੁ ਪਾਏ ਨਾਮੇ ਹੀ ਸੁਖੁ ਪਾਇਦਾ ॥੬॥ ਸਭ ਨਾਵਹੁ ਉਪਜੈ ਨਾਵਹੁ ਛੀਜੈ ॥ ਗੁਰ ਕਿਰਪਾ ਤੇ ਮਨੁ ਤਨੁ ਭੀਜੈ ॥ ਰਸਨਾ ਨਾਮੁ ਧਿਆਏ ਰਸਿ ਭੀਜੈ ਰਸ ਹੀ ਤੇ ਰਸੁ ਪਾਇਦਾ ॥੭॥ ਮਹਲੈ ਅੰਦਰਿ ਮਹਲੁ ਕੋ ਪਾਏ ॥ ਗੁਰ ਕੈ ਸਬਦਿ ਸਚਿ ਚਿਤੁ ਲਾਏ ॥ ਜਿਸ ਨੋ ਸਚੁ ਦੇਇ ਸੋਈ ਸਚੁ ਪਾਏ ਸਚੇ ਸਚਿ ਮਿਲਾਇਦਾ ॥੮॥

MARU, THIRD MEHL: Whatever You do, is done. How rare are those who walk in harmony with the Lord’s Will. One who surrenders to the Lord’s Will finds peace; he finds peace in the Lord’s Will. ||1|| Your Will is pleasing to the Gurmukh. Practicing Truth, he intuitively finds peace. Many long to walk in harmony with the Lord’s Will; He Himself inspires us to surrender to His Will. ||2|| One who surrenders to Your Will, meets with You, Lord. One who is pleased with Your Will is immersed in You. Glorious greatness rests in God’s Will; rare are those who accept it. ||3|| When it pleases His Will, He leads us to meet the Guru. The Gurmukh finds the treasure of the Naam, the Name of the Lord. By Your Will, You created the whole Universe; those whom You bless with Your favor are pleased with Your Will. ||4|| The blind, self-willed manmukhs practice cleverness. They do not surrender to the Lord’s Will, and suffer terrible pain. Deluded by doubt, they come and go in reincarnation; they never find the Mansion of the Lord’s Presence. ||5|| The True Guru brings Union, and grants glorious greatness. The Primal Lord ordained service to the True Guru. Serving the True Guru, the Naam is obtained. Through the Naam, one finds peace. ||6|| Everything wells up from the Naam, and through the Naam, perishes. By Guru’s Grace, the mind and body are pleased with the Naam. Meditating on the Naam, the tongue is drenched with the Lord’s sublime essence. Through this essence, the Essence is obtained. ||7|| Rare are those who find the Mansion of the Lord’s Presence within the mansion of their own body. Through the Word of the Guru’s Shabad, they lovingly focus their consciousness on the True Lord. Whoever the Lord blesses with Truth obtains Truth; he merges in Truth, and only Truth. ||8||

Ang 1064Raag Maru · ਮਾਰੂ › MARU, SOLHAY, THIRD MEHL

MARU, THIRD MEHL

Guru Amar Das · solha · part 2 of 2

ਨਾਮੁ ਵਿਸਾਰਿ ਮਨਿ ਤਨਿ ਦੁਖੁ ਪਾਇਆ ॥ ਮਾਇਆ ਮੋਹੁ ਸਭੁ ਰੋਗੁ ਕਮਾਇਆ ॥ ਬਿਨੁ ਨਾਵੈ ਮਨੁ ਤਨੁ ਹੈ ਕੁਸਟੀ ਨਰਕੇ ਵਾਸਾ ਪਾਇਦਾ ॥੯॥ ਨਾਮਿ ਰਤੇ ਤਿਨ ਨਿਰਮਲ ਦੇਹਾ ॥ ਨਿਰਮਲ ਹੰਸਾ ਸਦਾ ਸੁਖੁ ਨੇਹਾ ॥ ਨਾਮੁ ਸਲਾਹਿ ਸਦਾ ਸੁਖੁ ਪਾਇਆ ਨਿਜ ਘਰਿ ਵਾਸਾ ਪਾਇਦਾ ॥੧੦॥ ਸਭੁ ਕੋ ਵਣਜੁ ਕਰੇ ਵਾਪਾਰਾ ॥ ਵਿਣੁ ਨਾਵੈ ਸਭੁ ਤੋਟਾ ਸੰਸਾਰਾ ॥ ਨਾਗੋ ਆਇਆ ਨਾਗੋ ਜਾਸੀ ਵਿਣੁ ਨਾਵੈ ਦੁਖੁ ਪਾਇਦਾ ॥੧੧॥ ਜਿਸ ਨੋ ਨਾਮੁ ਦੇਇ ਸੋ ਪਾਏ ॥ ਗੁਰ ਕੈ ਸਬਦਿ ਹਰਿ ਮੰਨਿ ਵਸਾਏ ॥ ਗੁਰ ਕਿਰਪਾ ਤੇ ਨਾਮੁ ਵਸਿਆ ਘਟ ਅੰਤਰਿ ਨਾਮੋ ਨਾਮੁ ਧਿਆਇਦਾ ॥੧੨॥ ਨਾਵੈ ਨੋ ਲੋਚੈ ਜੇਤੀ ਸਭ ਆਈ ॥ ਨਾਉ ਤਿਨਾ ਮਿਲੈ ਧੁਰਿ ਪੁਰਬਿ ਕਮਾਈ ॥ ਜਿਨੀ ਨਾਉ ਪਾਇਆ ਸੇ ਵਡਭਾਗੀ ਗੁਰ ਕੈ ਸਬਦਿ ਮਿਲਾਇਦਾ ॥੧੩॥ ਕਾਇਆ ਕੋਟੁ ਅਤਿ ਅਪਾਰਾ ॥ ਤਿਸੁ ਵਿਚਿ ਬਹਿ ਪ੍ਰਭੁ ਕਰੇ ਵੀਚਾਰਾ ॥ ਸਚਾ ਨਿਆਉ ਸਚੋ ਵਾਪਾਰਾ ਨਿਹਚਲੁ ਵਾਸਾ ਪਾਇਦਾ ॥੧੪॥ ਅੰਤਰ ਘਰ ਬੰਕੇ ਥਾਨੁ ਸੁਹਾਇਆ ॥ ਗੁਰਮੁਖਿ ਵਿਰਲੈ ਕਿਨੈ ਥਾਨੁ ਪਾਇਆ ॥ ਇਤੁ ਸਾਥਿ ਨਿਬਹੈ ਸਾਲਾਹੇ ਸਚੇ ਹਰਿ ਸਚਾ ਮੰਨਿ ਵਸਾਇਦਾ ॥੧੫॥ ਮੇਰੈ ਕਰਤੈ ਇਕ ਬਣਤ ਬਣਾਈ ॥ ਇਸੁ ਦੇਹੀ ਵਿਚਿ ਸਭ ਵਥੁ ਪਾਈ ॥ ਨਾਨਕ ਨਾਮੁ ਵਣਜਹਿ ਰੰਗਿ ਰਾਤੇ ਗੁਰਮੁਖਿ ਕੋ ਨਾਮੁ ਪਾਇਦਾ ॥੧੬॥੬॥੨੦॥

Forgetting the Naam, the Name of the Lord, the mind and body suffer in pain. Attached to the love of Maya, he earns nothing but disease. Without the Name, his mind and body are afflicted with leprosy, and he obtains his home in hell. ||9|| Those who are imbued with the Naam — their bodies are immaculate and pure. Their soul-swan is immaculate, and in the Lord’s Love, they find eternal peace. Praising the Naam, they find eternal peace, and dwell in the home of their own inner being. ||10|| Everyone deals and trades. Without the Name, all the world loses. Naked they come, and naked they go; without the Name, they suffer in pain. ||11|| He alone obtains the Naam, unto whom the Lord gives it. Through the Word of the Guru’s Shabad, the Lord comes to dwell in the mind. By Guru’s Grace, the Naam dwells deep within the heart, and one meditates upon the Naam, the Name of the Lord. ||12|| Everyone who comes into the world, longs for the Name. They alone are blessed with the Name, whose past actions were so ordained by the Primal Lord. Those who obtain the Name are very fortunate. Through the Word of the Guru’s Shabad, they are united with God. ||13|| Utterly incomparable is the fortress of the body. Within it, God sits in contemplation. He administers true justice, and trades in Truth; through Him, one finds the eternal, unchanging dwelling. ||14|| Deep within the inner self are glorious homes and beautiful places. But rare is that person who, as Gurmukh, finds these places. If one stays in these places, and praises the True Lord, the True Lord comes to dwell in the mind. ||15|| My Creator Lord has formed this formation. He has placed everything within this body. O Nanak, those who deal in the Naam are imbued with His Love. The Gurmukh obtains the Naam, the Name of the Lord. ||16||6||20||

Ang 1064–1065Raag Maru · ਮਾਰੂ › MARU, SOLHAY, THIRD MEHL

MARU, THIRD MEHL

Guru Amar Das · solha · part 1 of 2

ਮਾਰੂ ਮਹਲਾ ੩ ॥ ਕਾਇਆ ਕੰਚਨੁ ਸਬਦੁ ਵੀਚਾਰਾ ॥ ਤਿਥੈ ਹਰਿ ਵਸੈ ਜਿਸ ਦਾ ਅੰਤੁ ਨ ਪਾਰਾਵਾਰਾ ॥ ਅਨਦਿਨੁ ਹਰਿ ਸੇਵਿਹੁ ਸਚੀ ਬਾਣੀ ਹਰਿ ਜੀਉ ਸਬਦਿ ਮਿਲਾਇਦਾ ॥੧॥ ਹਰਿ ਚੇਤਹਿ ਤਿਨ ਬਲਿਹਾਰੈ ਜਾਉ ॥ ਗੁਰ ਕੈ ਸਬਦਿ ਤਿਨ ਮੇਲਿ ਮਿਲਾਉ ॥ ਤਿਨ ਕੀ ਧੂਰਿ ਲਾਈ ਮੁਖਿ ਮਸਤਕਿ ਸਤਸੰਗਤਿ ਬਹਿ ਗੁਣ ਗਾਇਦਾ ॥੨॥ ਹਰਿ ਕੇ ਗੁਣ ਗਾਵਾ ਜੇ ਹਰਿ ਪ੍ਰਭ ਭਾਵਾ ॥ ਅੰਤਰਿ ਹਰਿ ਨਾਮੁ ਸਬਦਿ ਸੁਹਾਵਾ ॥ ਗੁਰਬਾਣੀ ਚਹੁ ਕੁੰਡੀ ਸੁਣੀਐ ਸਾਚੈ ਨਾਮਿ ਸਮਾਇਦਾ ॥੩॥ ਸੋ ਜਨੁ ਸਾਚਾ ਜਿ ਅੰਤਰੁ ਭਾਲੇ ॥ ਗੁਰ ਕੈ ਸਬਦਿ ਹਰਿ ਨਦਰਿ ਨਿਹਾਲੇ ॥ ਗਿਆਨ ਅੰਜਨੁ ਪਾਏ ਗੁਰ ਸਬਦੀ ਨਦਰੀ ਨਦਰਿ ਮਿਲਾਇਦਾ ॥੪॥ ਵਡੈ ਭਾਗਿ ਇਹੁ ਸਰੀਰੁ ਪਾਇਆ ॥ ਮਾਣਸ ਜਨਮਿ ਸਬਦਿ ਚਿਤੁ ਲਾਇਆ ॥ ਬਿਨੁ ਸਬਦੈ ਸਭੁ ਅੰਧ ਅੰਧੇਰਾ ਗੁਰਮੁਖਿ ਕਿਸਹਿ ਬੁਝਾਇਦਾ ॥੫॥ ਇਕਿ ਕਿਤੁ ਆਏ ਜਨਮੁ ਗਵਾਏ ॥ ਮਨਮੁਖ ਲਾਗੇ ਦੂਜੈ ਭਾਏ ॥ ਏਹ ਵੇਲਾ ਫਿਰਿ ਹਾਥਿ ਨ ਆਵੈ ਪਗਿ ਖਿਸਿਐ ਪਛੁਤਾਇਦਾ ॥੬॥ ਗੁਰ ਕੈ ਸਬਦਿ ਪਵਿਤ੍ਰੁ ਸਰੀਰਾ ॥ ਤਿਸੁ ਵਿਚਿ ਵਸੈ ਸਚੁ ਗੁਣੀ ਗਹੀਰਾ ॥ ਸਚੋ ਸਚੁ ਵੇਖੈ ਸਭ ਥਾਈ ਸਚੁ ਸੁਣਿ ਮੰਨਿ ਵਸਾਇਦਾ ॥੭॥ ਹਉਮੈ ਗਣਤ ਗੁਰ ਸਬਦਿ ਨਿਵਾਰੇ ॥ ਹਰਿ ਜੀਉ ਹਿਰਦੈ ਰਖਹੁ ਉਰ ਧਾਰੇ ॥ ਗੁਰ ਕੈ ਸਬਦਿ ਸਦਾ ਸਾਲਾਹੇ ਮਿਲਿ ਸਾਚੇ ਸੁਖੁ ਪਾਇਦਾ ॥੮॥

MARU, THIRD MEHL: Contemplating the Word of the Shabad, the body becomes golden. The Lord abides there; He has no end or limitation. Night and day, serve the Lord, and chant the True Word of the Guru’s Bani. Through the Shabad, meet the Dear Lord. ||1|| I am a sacrifice to those who remember the Lord. Through the Word of the Guru’s Shabad, I unite in Union with the Lord. I touch the dust of their feet to my face and forehead; sitting in the Society of the Saints, I sing His Glorious Praises. ||2|| I sing the Glorious Praises of the Lord, as I am pleasing to the Lord God. With the Lord’s Name deep within my inner being, I am adorned with the Word of the Shabad. The Word of the Guru’s Bani is heard throughout the four corners of the world; through it, we merge in the True Name. ||3|| That humble being, who searches within himself, through the Word of the Guru’s Shabad, sees the Lord with his eyes. Through the Guru’s Shabad, he applies the ointment of spiritual wisdom to his eyes; the Gracious Lord, in His Grace, unites him with Himself. ||4|| By great good fortune, I obtained this body; in this human life, I have focused my consciousness on the Word of the Shabad. Without the Shabad, everything is enveloped in utter darkness; only the Gurmukh understands. ||5|| Some merely waste away their lives — why have they even come into the world? The self-willed manmukhs are attached to the love of duality. This opportunity shall not into their hands again; their foot slips, and they come to regret and repent. ||6|| Through the Word of the Guru’s Shabad, the body is sanctified. The True Lord, the ocean of virtue, dwells within it. One who sees the Truest of the True everywhere, hears the Truth, and enshrines it within his mind. ||7|| Egotism and mental calculations are relieved through the Word of the Guru’s Shabad. Keep the Dear Lord close, and enshrine Him in your heart. One who praises the Lord forever, through the Guru’s Shabad, meets with the True Lord, and finds peace. ||8||

Text: Gurmukhi with English translation (Kulbir S Thind; English by Dr. Sant Singh Khalsa).