BILAAVAL, FOURTH MEHL
ਬਿਲਾਵਲੁ ਮਹਲਾ ੪ ॥ ਆਵਹੁ ਸੰਤ ਮਿਲਹੁ ਮੇਰੇ ਭਾਈ ਮਿਲਿ ਹਰਿ ਹਰਿ ਕਥਾ ਕਰਹੁ ॥ ਹਰਿ ਹਰਿ ਨਾਮੁ ਬੋਹਿਥੁ ਹੈ ਕਲਜੁਗਿ ਖੇਵਟੁ ਗੁਰ ਸਬਦਿ ਤਰਹੁ ॥੧॥ ਮੇਰੇ ਮਨ ਹਰਿ ਗੁਣ ਹਰਿ ਉਚਰਹੁ ॥ ਮਸਤਕਿ ਲਿਖਤ ਲਿਖੇ ਗੁਨ ਗਾਏ ਮਿਲਿ ਸੰਗਤਿ ਪਾਰਿ ਪਰਹੁ ॥੧॥ ਰਹਾਉ ॥ ਕਾਇਆ ਨਗਰ ਮਹਿ ਰਾਮ ਰਸੁ ਊਤਮੁ ਕਿਉ ਪਾਈਐ ਉਪਦੇਸੁ ਜਨ ਕਰਹੁ ॥ ਸਤਿਗੁਰੁ ਸੇਵਿ ਸਫਲ ਹਰਿ ਦਰਸਨੁ ਮਿਲਿ ਅੰਮ੍ਰਿਤੁ ਹਰਿ ਰਸੁ ਪੀਅਹੁ ॥੨॥ ਹਰਿ ਹਰਿ ਨਾਮੁ ਅੰਮ੍ਰਿਤੁ ਹਰਿ ਮੀਠਾ ਹਰਿ ਸੰਤਹੁ ਚਾਖਿ ਦਿਖਹੁ ॥ ਗੁਰਮਤਿ ਹਰਿ ਰਸੁ ਮੀਠਾ ਲਾਗਾ ਤਿਨ ਬਿਸਰੇ ਸਭਿ ਬਿਖ ਰਸਹੁ ॥੩॥ ਰਾਮ ਨਾਮੁ ਰਸੁ ਰਾਮ ਰਸਾਇਣੁ ਹਰਿ ਸੇਵਹੁ ਸੰਤ ਜਨਹੁ ॥ ਚਾਰਿ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰਿ ਭਜਹੁ ॥੪॥੪॥
BILAAVAL, FOURTH MEHL: Come, O Saints, and join together, O my Siblings of Destiny; let us tell the Stories of the Lord, Har, Har. The Naam, the Name of the Lord, is the boat in this Dark Age of Kali Yuga; the Word of the Guru’s Shabad is the boatman to ferry us across. ||1|| O my mind, chant the Glorious Praises of the Lord. According to the pre-ordained destiny inscribed upon your forehead, sing the Praises of the Lord; join the Holy Congregation, and cross over the world-ocean. ||1|| Pause|| Within the body-village is the Lord’s supreme, sublime essence. How can I obtain it? Teach me, O humble Saints. Serving the True Guru, you shall obtain the Fruitful Vision of the Lord’s Darshan; meeting Him, drink in the ambrosial essence of the Lord’s Nectar. ||2|| The Ambrosial Name of the Lord, Har, Har, is so sweet; O Saints of the Lord, taste it, and see. Under Guru’s Instruction, the Lord’s essence seems so sweet; through it, all corrupt sensual pleasures are forgotten. ||3|| The Name of the Lord is the medicine to cure all diseases; so serve the Lord, O humble Saints. The four great blessings are obtained, O Nanak, by vibrating upon the Lord, under Guru’s Instruction. ||4||4||