Sri Guru Granth Sahib › Raag Ramkali

Ang 925

Ang 925Raag Ramkali · ਰਾਮਕਲੀ › RAAMKALEE, SADD ~ THE CALL OF DEATH

RAAMKALEE FIFTH MEHL

Guru Arjan Dev · chhant

ਰਾਮਕਲੀ ਮਹਲਾ ੫ ॥ ਹਰਿ ਹਰਿ ਧਿਆਇ ਮਨਾ ਖਿਨੁ ਨ ਵਿਸਾਰੀਐ ॥ ਰਾਮ ਰਾਮਾ ਰਾਮ ਰਮਾ ਕੰਠਿ ਉਰ ਧਾਰੀਐ ॥ ਉਰ ਧਾਰਿ ਹਰਿ ਹਰਿ ਪੁਰਖੁ ਪੂਰਨੁ ਪਾਰਬ੍ਰਹਮੁ ਨਿਰੰਜਨੋ ॥ ਭੈ ਦੂਰਿ ਕਰਤਾ ਪਾਪ ਹਰਤਾ ਦੁਸਹ ਦੁਖ ਭਵ ਖੰਡਨੋ ॥ ਜਗਦੀਸ ਈਸ ਗੁੋਪਾਲ ਮਾਧੋ ਗੁਣ ਗੋਵਿੰਦ ਵੀਚਾਰੀਐ ॥ ਬਿਨਵੰਤਿ ਨਾਨਕ ਮਿਲਿ ਸੰਗਿ ਸਾਧੂ ਦਿਨਸੁ ਰੈਣਿ ਚਿਤਾਰੀਐ ॥੧॥ ਚਰਨ ਕਮਲ ਆਧਾਰੁ ਜਨ ਕਾ ਆਸਰਾ ॥ ਮਾਲੁ ਮਿਲਖ ਭੰਡਾਰ ਨਾਮੁ ਅਨੰਤ ਧਰਾ ॥ ਨਾਮੁ ਨਰਹਰ ਨਿਧਾਨੁ ਜਿਨ ਕੈ ਰਸ ਭੋਗ ਏਕ ਨਰਾਇਣਾ ॥ ਰਸ ਰੂਪ ਰੰਗ ਅਨੰਤ ਬੀਠਲ ਸਾਸਿ ਸਾਸਿ ਧਿਆਇਣਾ ॥ ਕਿਲਵਿਖ ਹਰਣਾ ਨਾਮ ਪੁਨਹਚਰਣਾ ਨਾਮੁ ਜਮ ਕੀ ਤ੍ਰਾਸ ਹਰਾ ॥ ਬਿਨਵੰਤਿ ਨਾਨਕ ਰਾਸਿ ਜਨ ਕੀ ਚਰਨ ਕਮਲਹ ਆਸਰਾ ॥੨॥ ਗੁਣ ਬੇਅੰਤ ਸੁਆਮੀ ਤੇਰੇ ਕੋਇ ਨ ਜਾਨਈ ॥ ਦੇਖਿ ਚਲਤ ਦਇਆਲ ਸੁਣਿ ਭਗਤ ਵਖਾਨਈ ॥ ਜੀਅ ਜੰਤ ਸਭਿ ਤੁਝੁ ਧਿਆਵਹਿ ਪੁਰਖਪਤਿ ਪਰਮੇਸਰਾ ॥ ਸਰਬ ਜਾਚਿਕ ਏਕੁ ਦਾਤਾ ਕਰੁਣਾ ਮੈ ਜਗਦੀਸਰਾ ॥ ਸਾਧੂ ਸੰਤੁ ਸੁਜਾਣੁ ਸੋਈ ਜਿਸਹਿ ਪ੍ਰਭ ਜੀ ਮਾਨਈ ॥ ਬਿਨਵੰਤਿ ਨਾਨਕ ਕਰਹੁ ਕਿਰਪਾ ਸੋਇ ਤੁਝਹਿ ਪਛਾਨਈ ॥੩॥ ਮੋਹਿ ਨਿਰਗੁਣ ਅਨਾਥੁ ਸਰਣੀ ਆਇਆ ॥ ਬਲਿ ਬਲਿ ਬਲਿ ਗੁਰਦੇਵ ਜਿਨਿ ਨਾਮੁ ਦ੍ਰਿੜਾਇਆ ॥ ਗੁਰਿ ਨਾਮੁ ਦੀਆ ਕੁਸਲੁ ਥੀਆ ਸਰਬ ਇਛਾ ਪੁੰਨੀਆ ॥ ਜਲਨੇ ਬੁਝਾਈ ਸਾਂਤਿ ਆਈ ਮਿਲੇ ਚਿਰੀ ਵਿਛੁੰਨਿਆ ॥ ਆਨੰਦ ਹਰਖ ਸਹਜ ਸਾਚੇ ਮਹਾ ਮੰਗਲ ਗੁਣ ਗਾਇਆ ॥ ਬਿਨਵੰਤਿ ਨਾਨਕ ਨਾਮੁ ਪ੍ਰਭ ਕਾ ਗੁਰ ਪੂਰੇ ਤੇ ਪਾਇਆ ॥੪॥੨॥

RAAMKALEE FIFTH MEHL: Meditate on the Lord, Har, Har, O mind; don’t forget Him, even for an instant. Enshrine the Lord, Raam, Raam, Raam, Raam, within your heart and throat. Enshrine within your heart the Primal Lord, Har, Har, the all-pervading, supreme, immaculate Lord God. He sends fear far away; He is the Destroyer of sin; He eradicates the unbearable pains of the terrifying world-ocean. Contemplate the Lord of the World, the Cherisher of the World, the Lord, the Virtuous Lord of the Universe. Prays Nanak, joining the Saadh Sangat, the Company of the Holy, remember the Lord, day and night. ||1|| His lotus feet are the support and anchor of His humble servants. He takes the Naam, the Name of the Infinite Lord, as his wealth, property and treasure. Those who have the treasure of the Lord’s Name, enjoy the taste of the One Lord. They meditate on the Infinite Lord with each and every breath, as their pleasure, joy and beauty. The Naam, the Name of the Lord, is the Destroyer of sins, the only deed of redemption. The Naam drives out the fear of the Messenger of Death. Prays Nanak, the support of His lotus feet is the capital of His humble servant. ||2|| Your Glorious Virtues are endless, O my Lord and Master; no one knows them all. Seeing and hearing of Your wondrous plays, O Merciful Lord, Your devotees narrate them. All beings and creatures meditate on You, O Primal Transcendent Lord, Master of men. All beings are beggars; You are the One Giver, O Lord of the Universe, Embodiment of mercy. He alone is holy, a Saint, a truly wise person, who is accepted by the Dear Lord. Prays Nanak, they alone realize You, unto whom You show Mercy. ||3|| I am unworthy and without any master; I seek Your Sanctuary, Lord. I am a sacrifice, a sacrifice, a sacrifice to the Divine Guru, who has implanted the Naam within me. The Guru blessed me with the Naam; happiness came, and all my desires were fulfilled. The fire of desire has been quenched, and peace and tranquility have come; after such a long separation, I have met my Lord again. I have found ecstasy, pleasure and true intuitive poise, singing the great glories, the song of bliss of the Lord. Prays Nanak, I have obtained the Name of God from the Perfect Guru. ||4||2||

Ang 925–926Raag Ramkali · ਰਾਮਕਲੀ › RAAMKALEE, SADD ~ THE CALL OF DEATH

RAAMKALEE, FIFTH MEHL

Guru Arjan Dev · chhant

ਰਾਮਕਲੀ ਮਹਲਾ ੫ ॥ ਰੁਣ ਝੁਣੋ ਸਬਦੁ ਅਨਾਹਦੁ ਨਿਤ ਉਠਿ ਗਾਈਐ ਸੰਤਨ ਕੈ ॥ ਕਿਲਵਿਖ ਸਭਿ ਦੋਖ ਬਿਨਾਸਨੁ ਹਰਿ ਨਾਮੁ ਜਪੀਐ ਗੁਰ ਮੰਤਨ ਕੈ ॥ ਹਰਿ ਨਾਮੁ ਲੀਜੈ ਅਮਿਉ ਪੀਜੈ ਰੈਣਿ ਦਿਨਸੁ ਅਰਾਧੀਐ ॥ ਜੋਗ ਦਾਨ ਅਨੇਕ ਕਿਰਿਆ ਲਗਿ ਚਰਣ ਕਮਲਹ ਸਾਧੀਐ ॥ ਭਾਉ ਭਗਤਿ ਦਇਆਲ ਮੋਹਨ ਦੂਖ ਸਗਲੇ ਪਰਹਰੈ ॥ ਬਿਨਵੰਤਿ ਨਾਨਕ ਤਰੈ ਸਾਗਰੁ ਧਿਆਇ ਸੁਆਮੀ ਨਰਹਰੈ ॥੧॥ ਸੁਖ ਸਾਗਰ ਗੋਬਿੰਦ ਸਿਮਰਣੁ ਭਗਤ ਗਾਵਹਿ ਗੁਣ ਤੇਰੇ ਰਾਮ ॥ ਅਨਦ ਮੰਗਲ ਗੁਰ ਚਰਣੀ ਲਾਗੇ ਪਾਏ ਸੂਖ ਘਨੇਰੇ ਰਾਮ ॥ ਸੁਖ ਨਿਧਾਨੁ ਮਿਲਿਆ ਦੂਖ ਹਰਿਆ ਕ੍ਰਿਪਾ ਕਰਿ ਪ੍ਰਭਿ ਰਾਖਿਆ ॥ ਹਰਿ ਚਰਣ ਲਾਗਾ ਭ੍ਰਮੁ ਭਉ ਭਾਗਾ ਹਰਿ ਨਾਮੁ ਰਸਨਾ ਭਾਖਿਆ ॥ ਹਰਿ ਏਕੁ ਚਿਤਵੈ ਪ੍ਰਭੁ ਏਕੁ ਗਾਵੈ ਹਰਿ ਏਕੁ ਦ੍ਰਿਸਟੀ ਆਇਆ ॥ ਬਿਨਵੰਤਿ ਨਾਨਕ ਪ੍ਰਭਿ ਕਰੀ ਕਿਰਪਾ ਪੂਰਾ ਸਤਿਗੁਰੁ ਪਾਇਆ ॥੨॥ ਮਿਲਿ ਰਹੀਐ ਪ੍ਰਭ ਸਾਧ ਜਨਾ ਮਿਲਿ ਹਰਿ ਕੀਰਤਨੁ ਸੁਨੀਐ ਰਾਮ ॥ ਦਇਆਲ ਪ੍ਰਭੂ ਦਾਮੋਦਰ ਮਾਧੋ ਅੰਤੁ ਨ ਪਾਈਐ ਗੁਨੀਐ ਰਾਮ ॥ ਦਇਆਲ ਦੁਖ ਹਰ ਸਰਣਿ ਦਾਤਾ ਸਗਲ ਦੋਖ ਨਿਵਾਰਣੋ ॥ ਮੋਹ ਸੋਗ ਵਿਕਾਰ ਬਿਖੜੇ ਜਪਤ ਨਾਮ ਉਧਾਰਣੋ ॥ ਸਭਿ ਜੀਅ ਤੇਰੇ ਪ੍ਰਭੂ ਮੇਰੇ ਕਰਿ ਕਿਰਪਾ ਸਭ ਰੇਣ ਥੀਵਾ ॥ ਬਿਨਵੰਤਿ ਨਾਨਕ ਪ੍ਰਭ ਮਇਆ ਕੀਜੈ ਨਾਮੁ ਤੇਰਾ ਜਪਿ ਜੀਵਾ ॥੩॥ ਰਾਖਿ ਲੀਏ ਪ੍ਰਭਿ ਭਗਤ ਜਨਾ ਅਪਣੀ ਚਰਣੀ ਲਾਏ ਰਾਮ ॥ ਆਠ ਪਹਰ ਅਪਨਾ ਪ੍ਰਭੁ ਸਿਮਰਹ ਏਕੋ ਨਾਮੁ ਧਿਆਏ ਰਾਮ ॥ ਧਿਆਇ ਸੋ ਪ੍ਰਭੁ ਤਰੇ ਭਵਜਲ ਰਹੇ ਆਵਣ ਜਾਣਾ ॥ ਸਦਾ ਸੁਖੁ ਕਲਿਆਣ ਕੀਰਤਨੁ ਪ੍ਰਭ ਲਗਾ ਮੀਠਾ ਭਾਣਾ ॥ ਸਭ ਇਛ ਪੁੰਨੀ ਆਸ ਪੂਰੀ ਮਿਲੇ ਸਤਿਗੁਰ ਪੂਰਿਆ ॥ ਬਿਨਵੰਤਿ ਨਾਨਕ ਪ੍ਰਭਿ ਆਪਿ ਮੇਲੇ ਫਿਰਿ ਨਾਹੀ ਦੂਖ ਵਿਸੂਰਿਆ ॥੪॥੩॥

RAAMKALEE, FIFTH MEHL: Rise early each morning, and with the Saints, sing the melodious harmony, the unstruck sound current of the Shabad. All sins and sufferings are erased, chanting the Lord’s Name, under Guru’s Instructions. Dwell upon the Lord’s Name, and drink in the Nectar; day and night, worship and adore Him. The merits of Yoga, charity and religious rituals are obtained by grasping His lotus feet. Loving devotion to the merciful, enticing Lord takes away all pain. Prays Nanak, cross over the world-ocean, meditating on the Lord, your Lord and Master. ||1|| Meditation on the Lord of the Universe is an ocean of peace; Your devotees sing Your Glorious Praises, Lord. Ecstasy, bliss and great happiness are obtained by grasping hold of the Guru’s feet. Meeting with the treasure of peace, their pains are taken away; granting His Grace, God protects them. Those who grasp the Lord’s feet — their fears and doubts run away, and they chant the Name of the Lord. He thinks of the One Lord, and he sings of the One God; he gazes upon the One Lord alone. Prays Nanak, God has granted His Grace, and I have found the Perfect True Guru. ||2|| Meet with the holy, humble servants of God; meeting with the Lord, listen to the Kirtan of His Praises. God is the Merciful Master, the Lord of wealth; there is no end to His Virtues. The Merciful Lord is the Dispeller of pain, the Giver of Sanctuary, the Eradicator of all evil. Emotional attachment, sorrow, corruption and pain — chanting the Naam, the Name of the Lord, one is saved from these. All beings are Yours, O my God; bless me with Your Mercy, that I may become the dust under the feet of all men. Prays Nanak, O God, be kind to me, that I may chant Your Name, and live. ||3|| God saves His humble devotees, attaching them to His feet. Twenty-four hours a day, they meditate in remembrance on their God; they meditae on the One Name. Meditating on that God, they cross over the terrifying world-ocean, and their comings and goings cease. They enjoy eternal peace and pleasure, singing the Kirtan of God’s Praises; His Will seems so sweet to them. All my desires are fulfilled, meeting with the Perfect True Guru. Prays Nanak, God has blended me with Himself; I shall never suffer pain or sorrow again. ||4||3||

Text: Gurmukhi with English translation (Kulbir S Thind; English by Dr. Sant Singh Khalsa).