Sri Guru Granth Sahib › Raag Ramkali

Ang 951

Ang 950–951Raag Ramkali · ਰਾਮਕਲੀ › VAAR OF RAAMKALEE, THIRD MEHL, TO BE SUNG TO THE TUNE OF ‘JODHA AND VEERA POORBAANEE’

SHALOK, THIRD MEHL

Guru Amar Das · vaar: saloks and pauri

ਸਲੋਕ ਮਃ ੩ ॥ ਸਚਾ ਨਾਮੁ ਧਿਆਇ ਤੂ ਸਭੋ ਵਰਤੈ ਸਚੁ ॥ ਨਾਨਕ ਹੁਕਮੈ ਜੋ ਬੁਝੈ ਸੋ ਫਲੁ ਪਾਏ ਸਚੁ ॥ ਕਥਨੀ ਬਦਨੀ ਕਰਤਾ ਫਿਰੈ ਹੁਕਮੁ ਨ ਬੂਝੈ ਸਚੁ ॥ ਨਾਨਕ ਹਰਿ ਕਾ ਭਾਣਾ ਮੰਨੇ ਸੋ ਭਗਤੁ ਹੋਇ ਵਿਣੁ ਮੰਨੇ ਕਚੁ ਨਿਕਚੁ ॥੧॥ ਮਃ ੩ ॥ ਮਨਮੁਖ ਬੋਲਿ ਨ ਜਾਣਨੀ ਓਨਾ ਅੰਦਰਿ ਕਾਮੁ ਕ੍ਰੋਧੁ ਅਹੰਕਾਰੁ ॥ ਓਇ ਥਾਉ ਕੁਥਾਉ ਨ ਜਾਣਨੀ ਉਨ ਅੰਤਰਿ ਲੋਭੁ ਵਿਕਾਰੁ ॥ ਓਇ ਆਪਣੈ ਸੁਆਇ ਆਇ ਬਹਿ ਗਲਾ ਕਰਹਿ ਓਨਾ ਮਾਰੇ ਜਮੁ ਜੰਦਾਰੁ ॥ ਅਗੈ ਦਰਗਹ ਲੇਖੈ ਮੰਗਿਐ ਮਾਰਿ ਖੁਆਰੁ ਕੀਚਹਿ ਕੂੜਿਆਰ ॥ ਏਹ ਕੂੜੈ ਕੀ ਮਲੁ ਕਿਉ ਉਤਰੈ ਕੋਈ ਕਢਹੁ ਇਹੁ ਵੀਚਾਰੁ ॥ ਸਤਿਗੁਰੁ ਮਿਲੈ ਤਾ ਨਾਮੁ ਦਿੜਾਏ ਸਭਿ ਕਿਲਵਿਖ ਕਟਣਹਾਰੁ ॥ ਨਾਮੁ ਜਪੇ ਨਾਮੋ ਆਰਾਧੇ ਤਿਸੁ ਜਨ ਕਉ ਕਰਹੁ ਸਭਿ ਨਮਸਕਾਰੁ ॥ ਮਲੁ ਕੂੜੀ ਨਾਮਿ ਉਤਾਰੀਅਨੁ ਜਪਿ ਨਾਮੁ ਹੋਆ ਸਚਿਆਰੁ ॥ ਜਨ ਨਾਨਕ ਜਿਸ ਦੇ ਏਹਿ ਚਲਤ ਹਹਿ ਸੋ ਜੀਵਉ ਦੇਵਣਹਾਰੁ ॥੨॥ ਪਉੜੀ ॥ ਤੁਧੁ ਜੇਵਡੁ ਦਾਤਾ ਨਾਹਿ ਕਿਸੁ ਆਖਿ ਸੁਣਾਈਐ ॥ ਗੁਰ ਪਰਸਾਦੀ ਪਾਇ ਜਿਥਹੁ ਹਉਮੈ ਜਾਈਐ ॥ ਰਸ ਕਸ ਸਾਦਾ ਬਾਹਰਾ ਸਚੀ ਵਡਿਆਈਐ ॥ ਜਿਸ ਨੋ ਬਖਸੇ ਤਿਸੁ ਦੇਇ ਆਪਿ ਲਏ ਮਿਲਾਈਐ ॥ ਘਟ ਅੰਤਰਿ ਅੰਮ੍ਰਿਤੁ ਰਖਿਓਨੁ ਗੁਰਮੁਖਿ ਕਿਸੈ ਪਿਆਈ ॥੯॥

SHALOK, THIRD MEHL: Meditate on the True Name; the True Lord is all-pervading. O Nanak, one who realizes the Hukam of the Lord’s Command, obtains the fruit of Truth. One who merely mouths the words, does not understand the Hukam of the True Lord’s Command. O Nanak, one who accepts the Will of the Lord is His devotee. Without accepting it, he is the falsest of the false. ||1|| THIRD MEHL: The self-willed manmukhs do not know what they are saying. They are filled with sexual desire, anger and egotism. They do not understand right places and wrong places; they are filled with greed and corruption. They come, and sit and talk for their own purposes. The Messenger of Death strikes them down. Hereafter, they are called to account in the Court of the Lord; the false ones are struck down and humiliated. How can this filth of falsehood be washed off? Can anyone think about this, and find the way? If one meets with the True Guru, He implants the Naam, the Name of the Lord within; all residues of his sinful mistakes are destroyed. Let all bow in humility to that humble being who chants the Naam, and worships the Naam in adoration. The Naam washes off the filth of falsehood; chanting the Naam, one becomes truthful. O servant Nanak, wondrous are the plays of the Lord, the Giver of life. ||2|| PAUREE: You are the Great Giver; no other is as great as You. Unto whom should I speak and talk? By Guru’s Grace, I find You; You eradicate egotism from within. You are beyond sweet and salty flavors; True is Your glorious greatness. You bless those whom You forgive, and unite them with Yourself. You have placed the Ambrosial Nectar deep within the heart; the Gurmukh drinks it in. ||9||

Ang 951Raag Ramkali · ਰਾਮਕਲੀ › VAAR OF RAAMKALEE, THIRD MEHL, TO BE SUNG TO THE TUNE OF ‘JODHA AND VEERA POORBAANEE’

SHALOK, THIRD MEHL

Guru Amar Das · vaar: saloks and pauri

ਸਲੋਕ ਮਃ ੩ ॥ ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ ॥ ਜਿ ਸਤਿਗੁਰ ਭਾਵੈ ਸੁ ਮੰਨਿ ਲੈਨਿ ਸੇਈ ਕਰਮ ਕਰੇਨਿ ॥ ਜਾਇ ਪੁਛਹੁ ਸਿਮ੍ਰਿਤਿ ਸਾਸਤ ਬਿਆਸ ਸੁਕ ਨਾਰਦ ਬਚਨ ਸਭ ਸ੍ਰਿਸਟਿ ਕਰੇਨਿ ॥ ਸਚੈ ਲਾਏ ਸਚਿ ਲਗੇ ਸਦਾ ਸਚੁ ਸਮਾਲੇਨਿ ॥ ਨਾਨਕ ਆਏ ਸੇ ਪਰਵਾਣੁ ਭਏ ਜਿ ਸਗਲੇ ਕੁਲ ਤਾਰੇਨਿ ॥੧॥ ਮਃ ੩ ॥ ਗੁਰੂ ਜਿਨਾ ਕਾ ਅੰਧੁਲਾ ਸਿਖ ਭੀ ਅੰਧੇ ਕਰਮ ਕਰੇਨਿ ॥ ਓਇ ਭਾਣੈ ਚਲਨਿ ਆਪਣੈ ਨਿਤ ਝੂਠੋ ਝੂਠੁ ਬੋਲੇਨਿ ॥ ਕੂੜੁ ਕੁਸਤੁ ਕਮਾਵਦੇ ਪਰ ਨਿੰਦਾ ਸਦਾ ਕਰੇਨਿ ॥ ਓਇ ਆਪਿ ਡੁਬੇ ਪਰ ਨਿੰਦਕਾ ਸਗਲੇ ਕੁਲ ਡੋਬੇਨਿ ॥ ਨਾਨਕ ਜਿਤੁ ਓਇ ਲਾਏ ਤਿਤੁ ਲਗੇ ਉਇ ਬਪੁੜੇ ਕਿਆ ਕਰੇਨਿ ॥੨॥ ਪਉੜੀ ॥ ਸਭ ਨਦਰੀ ਅੰਦਰਿ ਰਖਦਾ ਜੇਤੀ ਸਿਸਟਿ ਸਭ ਕੀਤੀ ॥ ਇਕਿ ਕੂੜਿ ਕੁਸਤਿ ਲਾਇਅਨੁ ਮਨਮੁਖ ਵਿਗੂਤੀ ॥ ਗੁਰਮੁਖਿ ਸਦਾ ਧਿਆਈਐ ਅੰਦਰਿ ਹਰਿ ਪ੍ਰੀਤੀ ॥ ਜਿਨ ਕਉ ਪੋਤੈ ਪੁੰਨੁ ਹੈ ਤਿਨ੍ਹ ਵਾਤਿ ਸਿਪੀਤੀ ॥ ਨਾਨਕ ਨਾਮੁ ਧਿਆਈਐ ਸਚੁ ਸਿਫਤਿ ਸਨਾਈ ॥੧੦॥

SHALOK, THIRD MEHL: The stories of one’s ancestors make the children good children. They accept what is pleasing to the Will of the True Guru, and act accordingly. Go and consult the Simritees, the Shaastras, the writings of Vyaas, Suk Dayv, Naarad, and all those who preach to the world. Those, whom the True Lord attaches, are attached to the Truth; they contemplate the True Name forever. O Nanak, their coming into the world is approved; they redeem all their ancestors. ||1|| THIRD MEHL: The disciples whose teacher is blind, act blindly as well. They walk according to their own wills, and continually speak falsehood and lies. They practice falsehood and deception, and endlessly slander others. Slandering others, they drown themselves, and drown all their generations as well. O Nanak, whatever the Lord links them to, to that they are linked; what can the poor creatures do? ||2|| PAUREE: He keeps all under His Gaze; He created the entire Universe. He has linked some to falsehood and deception; these self-willed manmukhs are plundered. The Gurmukhs meditate on the Lord forever; their inner beings are filled with love. Those who have the treasure of virtue, chant the Praises of the Lord. O Nanak, meditate on the Naam, and the Glorious Praises of the True Lord. ||10||

Ang 951–952Raag Ramkali · ਰਾਮਕਲੀ › VAAR OF RAAMKALEE, THIRD MEHL, TO BE SUNG TO THE TUNE OF ‘JODHA AND VEERA POORBAANEE’

SHALOK, FIRST MEHL

Guru Nanak Dev, Guru Amar Das · vaar: saloks and pauri

ਸਲੋਕੁ ਮਃ ੧ ॥ ਸਤੀ ਪਾਪੁ ਕਰਿ ਸਤੁ ਕਮਾਹਿ ॥ ਗੁਰ ਦੀਖਿਆ ਘਰਿ ਦੇਵਣ ਜਾਹਿ ॥ ਇਸਤਰੀ ਪੁਰਖੈ ਖਟਿਐ ਭਾਉ ॥ ਭਾਵੈ ਆਵਉ ਭਾਵੈ ਜਾਉ ॥ ਸਾਸਤੁ ਬੇਦੁ ਨ ਮਾਨੈ ਕੋਇ ॥ ਆਪੋ ਆਪੈ ਪੂਜਾ ਹੋਇ ॥ ਕਾਜੀ ਹੋਇ ਕੈ ਬਹੈ ਨਿਆਇ ॥ ਫੇਰੇ ਤਸਬੀ ਕਰੇ ਖੁਦਾਇ ॥ ਵਢੀ ਲੈ ਕੈ ਹਕੁ ਗਵਾਏ ॥ ਜੇ ਕੋ ਪੁਛੈ ਤਾ ਪੜਿ ਸੁਣਾਏ ॥ ਤੁਰਕ ਮੰਤ੍ਰੁ ਕਨਿ ਰਿਦੈ ਸਮਾਹਿ ॥ ਲੋਕ ਮੁਹਾਵਹਿ ਚਾੜੀ ਖਾਹਿ ॥ ਚਉਕਾ ਦੇ ਕੈ ਸੁਚਾ ਹੋਇ ॥ ਐਸਾ ਹਿੰਦੂ ਵੇਖਹੁ ਕੋਇ ॥ ਜੋਗੀ ਗਿਰਹੀ ਜਟਾ ਬਿਭੂਤ ॥ ਆਗੈ ਪਾਛੈ ਰੋਵਹਿ ਪੂਤ ॥ ਜੋਗੁ ਨ ਪਾਇਆ ਜੁਗਤਿ ਗਵਾਈ ॥ ਕਿਤੁ ਕਾਰਣਿ ਸਿਰਿ ਛਾਈ ਪਾਈ ॥ ਨਾਨਕ ਕਲਿ ਕਾ ਏਹੁ ਪਰਵਾਣੁ ॥ ਆਪੇ ਆਖਣੁ ਆਪੇ ਜਾਣੁ ॥੧॥ ਮਃ ੧ ॥ ਹਿੰਦੂ ਕੈ ਘਰਿ ਹਿੰਦੂ ਆਵੈ ॥ ਸੂਤੁ ਜਨੇਊ ਪੜਿ ਗਲਿ ਪਾਵੈ ॥ ਸੂਤੁ ਪਾਇ ਕਰੇ ਬੁਰਿਆਈ ॥ ਨਾਤਾ ਧੋਤਾ ਥਾਇ ਨ ਪਾਈ ॥ ਮੁਸਲਮਾਨੁ ਕਰੇ ਵਡਿਆਈ ॥ ਵਿਣੁ ਗੁਰ ਪੀਰੈ ਕੋ ਥਾਇ ਨ ਪਾਈ ॥ ਰਾਹੁ ਦਸਾਇ ਓਥੈ ਕੋ ਜਾਇ ॥ ਕਰਣੀ ਬਾਝਹੁ ਭਿਸਤਿ ਨ ਪਾਇ ॥ ਜੋਗੀ ਕੈ ਘਰਿ ਜੁਗਤਿ ਦਸਾਈ ॥ ਤਿਤੁ ਕਾਰਣਿ ਕਨਿ ਮੁੰਦ੍ਰਾ ਪਾਈ ॥ ਮੁੰਦ੍ਰਾ ਪਾਇ ਫਿਰੈ ਸੰਸਾਰਿ ॥ ਜਿਥੈ ਕਿਥੈ ਸਿਰਜਣਹਾਰੁ ॥ ਜੇਤੇ ਜੀਅ ਤੇਤੇ ਵਾਟਾਊ ॥ ਚੀਰੀ ਆਈ ਢਿਲ ਨ ਕਾਊ ॥ ਏਥੈ ਜਾਣੈ ਸੁ ਜਾਇ ਸਿਞਾਣੈ ॥ ਹੋਰੁ ਫਕੜੁ ਹਿੰਦੂ ਮੁਸਲਮਾਣੈ ॥ ਸਭਨਾ ਕਾ ਦਰਿ ਲੇਖਾ ਹੋਇ ॥ ਕਰਣੀ ਬਾਝਹੁ ਤਰੈ ਨ ਕੋਇ ॥ ਸਚੋ ਸਚੁ ਵਖਾਣੈ ਕੋਇ ॥ ਨਾਨਕ ਅਗੈ ਪੁਛ ਨ ਹੋਇ ॥੨॥ ਪਉੜੀ ॥ ਹਰਿ ਕਾ ਮੰਦਰੁ ਆਖੀਐ ਕਾਇਆ ਕੋਟੁ ਗੜੁ ॥ ਅੰਦਰਿ ਲਾਲ ਜਵੇਹਰੀ ਗੁਰਮੁਖਿ ਹਰਿ ਨਾਮੁ ਪੜੁ ॥ ਹਰਿ ਕਾ ਮੰਦਰੁ ਸਰੀਰੁ ਅਤਿ ਸੋਹਣਾ ਹਰਿ ਹਰਿ ਨਾਮੁ ਦਿੜੁ ॥ ਮਨਮੁਖ ਆਪਿ ਖੁਆਇਅਨੁ ਮਾਇਆ ਮੋਹ ਨਿਤ ਕੜੁ ॥ ਸਭਨਾ ਸਾਹਿਬੁ ਏਕੁ ਹੈ ਪੂਰੈ ਭਾਗਿ ਪਾਇਆ ਜਾਈ ॥੧੧॥

SHALOK, FIRST MEHL: Men of charity gather wealth by committing sins, and then give it away in donations to charity. Their spiritual teachers go to their homes to instruct them. The woman loves the man only for his wealth; they come and go as they please. No one obeys the Shaastras or the Vedas. Everyone worships himself. Becoming judges, they sit and administer justice. They chant on their malas, and call upon God. They accept bribes, and block justice. If someone asks them, they read quotations from their books. The Muslim scriptures are in their ears and in their hearts. They plunder the people, and engage in gossip and flattery. They anoint their kitchens to try to become pure. Behold, such is the Hindu. The Yogi, with matted hair and ashes on his body, has become a householder. The children weep in front of him and behind him. He does not attain Yoga — he has lost his way. Why does he apply ashes to his forehead? O Nanak, this is the sign of the Dark Age of Kali Yuga; everyone says that he himself knows. ||1|| FIRST MEHL: The Hindu comes to the house of a Hindu. He puts the sacred thread around his neck and reads the scriptures. He puts on the thread, but does evil deeds. His cleansings and washings will not be approved. The Muslim glorifies his own faith. Without the Guru or a spiritual teacher, no one is accepted. They may be shown the way, but only a few go there. Without the karma of good actions, heaven is not attained. The Way of Yoga is demonstrated in the Yogi’s monastery. They wear ear-rings to show the way. Wearing ear-rings, they wander around the world. The Creator Lord is everywhere. There are as many travellers as there are beings. When one’s death warrant is issued, there is no delay. One who knows the Lord here, realizes Him there as well. Others, whether Hindu or Muslim, are just babbling. Everyone’s account is read in the Court of the Lord; without the karma of good actions, no one crosses over. One who speaks the True Name of the True Lord, O Nanak, is not called to account hereafter. ||2|| PAUREE: The fortress of the body is called the Mansion of the Lord. The rubies and gems are found within it; the Gurmukh chants the Name of the Lord. The body, the Mansion of the Lord, is very beautiful, when the Name of the Lord, Har, Har, is implanted deep within. The self-willed manmukhs ruin themselves; they boil continuously in attachment to Maya. The One Lord is the Master of all. He is found only by perfect destiny. ||11||

Text: Gurmukhi with English translation (Kulbir S Thind; English by Dr. Sant Singh Khalsa).