BILAAVAL, FIFTH MEHL
ਬਿਲਾਵਲੁ ਮਹਲਾ ੫ ॥ ਸਗਲ ਅਨੰਦੁ ਕੀਆ ਪਰਮੇਸਰਿ ਅਪਣਾ ਬਿਰਦੁ ਸਮ੍ਹਾਰਿਆ ॥ ਸਾਧ ਜਨਾ ਹੋਏ ਕਿਰਪਾਲਾ ਬਿਗਸੇ ਸਭਿ ਪਰਵਾਰਿਆ ॥੧॥ ਕਾਰਜੁ ਸਤਿਗੁਰਿ ਆਪਿ ਸਵਾਰਿਆ ॥ ਵਡੀ ਆਰਜਾ ਹਰਿ ਗੋਬਿੰਦ ਕੀ ਸੂਖ ਮੰਗਲ ਕਲਿਆਣ ਬੀਚਾਰਿਆ ॥੧॥ ਰਹਾਉ ॥ ਵਣ ਤ੍ਰਿਣ ਤ੍ਰਿਭਵਣ ਹਰਿਆ ਹੋਏ ਸਗਲੇ ਜੀਅ ਸਾਧਾਰਿਆ ॥ ਮਨ ਇਛੇ ਨਾਨਕ ਫਲ ਪਾਏ ਪੂਰਨ ਇਛ ਪੁਜਾਰਿਆ ॥੨॥੫॥੨੩॥
BILAAVAL, FIFTH MEHL: The Transcendent Lord has brought bliss to all; He has confirmed His Natural Way. He has become Merciful to the humble, holy Saints, and all my relatives blossom forth in joy. ||1|| The True Guru Himself has resolved my affairs. He has blessed Hargobind with long life, and taken care of my comfort, happiness and well-being. ||1|| Pause|| The forests, meadows and the three worlds have blossomed forth in greenery; He gives His Support to all beings. Nanak has obtained the fruits of his mind’s desires; his desires are totally fulfilled. ||2||5||23||